ਹੋ ਸਕਦਾ ਹੈ ਕਿ ਤੁਹਾਨੂੰ ਹਮੇਸ਼ਾ ਪਤਾ ਨਾ ਹੋਵੇ ਕਿ ਕੰਮ 'ਤੇ ਤੁਹਾਡੀ ਸੁਰੱਖਿਆ ਬਾਰੇ ਕਿਸ ਨਾਲ ਗੱਲ ਕਰਨੀ ਹੈ।
ਇਹ ਪੰਨੇ ਤੁਹਾਨੂੰ ਇਹ ਸਮਝਣ ਵਿੱਚ ਮਦਦ ਕਰਨਗੇ ਕਿ ਕੰਮ 'ਤੇ ਸੁਰੱਖਿਅਤ ਰਹਿਣ ਲਈ ਹੋਰ ਸੰਸਥਾਵਾਂ ਕੀ ਕਰ ਸਕਦੀਆਂ ਹਨ, ਅਤੇ ਤੁਸੀਂ ਵੀ ਸੁਰੱਖਿਅਤ ਰਹਿਣ ਲਈ ਕੀ ਕਰ ਸਕਦੇ ਹੋ।
ਕਿਰਪਾ ਕਰਕੇ ਨੋਟ ਕਰੋ ਕਿ ਇਸ ਪੰਨੇ 'ਤੇ ਦਿੱਤੇ ਲਿੰਕਾਂ ਦੀ ਜਾਣਕਾਰੀ ਸਿਰਫ ਅੰਗਰੇਜ਼ੀ ਵਿੱਚ ਉਪਲਬਧ ਹੋਵੇਗੀ।
ਸੇਫ ਵਰਕ ਆਸਟ੍ਰੇਲੀਆ
ਆਸਟ੍ਰੇਲੀਆ ਵਿੱਚ ਸਾਰੇ ਕਰਮਚਾਰੀਆਂ ਲਈ ਕੰਮ ਤੇ ਸਿਹਤ ਅਤੇ ਸੁਰੱਖਿਆ ਅਤੇ ਕਾਮਿਆਂ ਦੇ ਮੁਆਵਜ਼ੇ ਵਿੱਚ ਸੁਧਾਰ ਕਰਨ ਲਈ ਅਸੀਂ ਰਾਜ ਅਤੇ ਕੇਂਦਰ ਪ੍ਰਦੇਸ਼ ਅਥਾਰਟੀਆਂ ਨਾਲ ਕੰਮ ਕਰਦੇ ਹਾਂ।
ਕਰਮਚਾਰੀਆਂ ਦੇ ਮੁਆਵਜ਼ੇ ਦੀਆਂ ਅਥਾਰਟੀਆਂ
ਅਸੀਂ ਕਰਮਚਾਰੀਆਂ ਦੇ ਮੁਆਵਜ਼ੇ ਦੀ ਪ੍ਰਕਿਰਿਆ ਵਿੱਚ ਲੋਕਾਂ ਦੀ ਮੱਦਦ ਕਰ ਸਕਦੇ ਹਾਂ।
ਕੰਮ ਤੇ ਸਿਹਤ ਅਤੇ ਸੁਰੱਖਿਆ ਰੈਗੂਲੇਟਰ
ਅਸੀਂ ਆਪਣੇ ਰਾਜ ਜਾਂ ਕੇਂਦਰੀ ਪ੍ਰਦੇਸ਼ਾਂ ਲਈ ਕੰਮ ਤੇ ਸਿਹਤ ਅਤੇ ਸੁਰੱਖਿਆ ਬਾਰੇ ਕਾਨੂੰਨਾਂ ਦਾ ਪ੍ਰਬੰਧਨ ਕਰਦੇ ਹਾਂ। ਅਸੀਂ ਯਕੀਨੀ ਬਣਾਉਂਦੇ ਹਾਂ ਕਿ ਲੋਕ ਉਨ੍ਹਾਂ ਕਾਨੂੰਨਾਂ ਦੀ ਪਾਲਣਾ ਕਰਦੇ ਹਨ। ਹੋਰ ਜਾਣਨ ਲਈ ਨਕਸ਼ੇ 'ਤੇ ਕਲਿੱਕ ਕਰੋ।
ਹਰ ਰਾਜ ਦੇ ਸੜਕ ਦੇ ਨਿਯਮ
ਹਰੇਕ ਰਾਜ ਅਤੇ ਕੇਂਦਰ ਪ੍ਰਦੇਸ਼ ਦੇ ਸੜਕੀ ਨਿਯਮ ਥੋੜੇ ਵੱਖਰੇ ਹੋ ਸਕਦੇ ਹਨ ਇਸ ਲਈ ਤੁਹਾਡੇ ਵਲੋਂ ਉਹਨਾਂ ਰਾਜ ਜਾਂ ਕੇਂਦਰ ਪ੍ਰਦੇਸ਼ ਦੇ ਨਿਯਮਾਂ ਨੂੰ ਦੇਖਣਾ ਮਹੱਤਵਪੂਰਨ ਜਿਸ ਵਿੱਚ ਤੁਸੀਂ ਕੰਮ ਕਰਦੇ ਹੋ ।
ਹੋਰ ਉਪਯੋਗੀ ਸਰੋਤ
ਇੱਥੇ ਕੁਝ ਹੋਰ ਵੈੱਬਸਾਈਟਾਂ ਹਨ ਜੋ ਤੁਸੀਂ ਦੇਖਣਾ ਪਸੰਦ ਕਰ ਸਕਦੇ ਹੋ।
- Food delivery industry | SafeWork NSW
- Bike road rules | Tips & Resources | Bicycle Network
- Safe Cycling: Five Top Tips For Taking Rider Safety Seriously - Bicycling Australia
- Bicycle riders - Staying safe - NSW Centre for Road Safety
- Resources – Bicycle NSW
- RIDE TO LIVE (nsw.gov.au)
- Test Your Tired Self - Driver-fatigue test for NSW drivers
- Gig Worker Support Service I WorkSafe Victoria
- Safety information for gig workers I WorkSafe Victoria